June 24, 2025

Punjab Speaks Team / National
ਟ੍ਰੇਨ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜੇਬਾਂ ਹੁਣ ਢਿੱਲੀਆਂ ਹੋਣ ਵਾਲੀਆਂ ਹਨ। ਭਾਰਤੀ ਰੇਲਵੇ ਏਸੀ ਅਤੇ ਨਾਨ-ਏਸੀ ਸਾਰੀਆਂ ਐਕਸਪ੍ਰੈਸ, ਮੇਲ ਤੇ ਸੈਕੰਡ ਕਲਾਸ ਟਿਕਟਾਂ 'ਚ ਵਾਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਦਾ ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਭਾਰਤੀ ਰੇਲਵੇ ਇਕ ਨਵੀਂ ਫੇਅਰ ਨੀਤੀ ਲਿਆਉਣ ਜਾ ਰਿਹਾ ਹੈ, ਜਿਸ ਦੇ ਅਨੁਸਾਰ, ਨਾਨ-ਏਸੀ ਕੋਚ ਵਿਚ ਕਾਪੀ ਕਿਲੋਮੀਟਰ ਟਿਕਟਾਂ ਵਿਚ 1 ਪੈਸਾ ਅਤੇ ਏਸੀ ਕੋਚ ਵਿਚ 2 ਪੈਸੇ ਕਾਪੀ ਕਿਲੋਮੀਟਰ ਦੀ ਵਾਧਾ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ, ਨਜ਼ਦੀਕੀ ਜਾਂ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ 'ਤੇ ਇਸ ਦਾ ਅਸਰ ਨਹੀਂ ਹੋਵੇਗਾ। 500 ਕਿਲੋਮੀਟਰ ਤਕ ਦੀ ਯਾਤਰਾ ਕਰਨ ਵਾਲੇ ਲੋਕ ਇਸ ਬਦਲਾਅ ਤੋਂ ਬਚੇ ਰਹਿਣਗੇ। ਹਾਲਾਂਕਿ, 500 ਕਿਲੋਮੀਟਰ ਤੋਂ ਵੱਧ ਯਾਤਰਾ ਕਰਨ 'ਤੇ ਪ੍ਰਤੀ ਕਿਲੋਮੀਟਰ ਮੁਤਾਬਕ ਟ੍ਰੇਨ ਦੇ ਕਿਰਾਏ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੈਕੰਡ ਕਲਾਸ 'ਚ ਯਾਤਰਾ ਕਰਨ ਵਾਲੇ ਲੋਕਾਂ ਨੂੰ 500 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਦੇਣਾ ਪਵੇਗਾ। ਮੇਲ ਅਤੇ ਐਕਸਪ੍ਰੈਸ ਟ੍ਰੇਨ ਦੇ ਨਾਨ-ਏਸੀ ਕੋਚ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ 1 ਪੈਸਾ ਵੱਧ ਚਾਰਜ ਕੀਤਾ ਜਾਵੇਗਾ। ਇਸੇ ਤਰ੍ਹਾਂ, ਏਸੀ ਕੋਚ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ ਮੁਤਾਬਕ 2 ਪੈਸੇ ਵੱਧ ਦੇਣੇ ਪੈਣਗੇ।
