5 ਅਗਸਤ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ, ਤਖਤ ਸਾਹਿਬਾਨ ਦੀ ਮਰਿਆਦਾ ਸਬੰਧੀ ਹੋਵੇਗੀ ਵਿਚਾਰ    ਮੌਤ ਤੋਂ 20 ਦਿਨਾਂ ਬਾਅਦ ਦੁਬਈ ਤੋਂ ਭਾਰਤ ਪੁੱਜਾ ਸਤਨਾਮ ਸਿੰਘ ਦਾ ਮ੍ਰਿਤਕ ਸਰੀਰ    ਸੜਕ ਤੋਂ 100 ਮੀਟਰ ਹੇਠਾਂ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ ਤੇ ਦੋ ਜ਼ਖ਼ਮੀ, 10 ਸਾਲਾ ਬੱਚਾ ਲਾਪਤਾ    Airtel ਦਾ ਖਾਸ ਪਲਾਨ, ਘੱਟ ਕੀਮਤ 'ਤੇ ਮਿਲੇਗਾ ਮੁਫ਼ਤ ਕਾਲਿੰਗ ਅਤੇ ਡਾਟਾ    ਮੋਗਾ 'ਚ ਦੋਸਤਾਂ ਦੇ ਵਲੋਂ ਹੀ ਨਹੀਂ ਦੇਖੀ ਗਈ ਦੋਸਤ ਦੀ ਖੁਸ਼ੀ, ਸ਼ਰਾਬ ਚ ਜ਼ਹਿਰੀਲੀ ਚੀਜ਼ ਮਿਲਾ ਕੇ ਉਤਾਰਿਆ ਮੌਤ ਦੇ ਘਾਟ    ਮਾਂ ਨੂੰ ਆਪਣੀ ਧੀ ਦੇ ਸਹੁਰੇ ਨਾਲ ਹੋਇਆ ਪਿਆਰ, 3 ਲੱਖ ਨਕਦੀ ਅਤੇ 15 ਲੱਖ ਦੇ ਗਹਿਣੇ ਲੈ ਕੇ ਹੋਈ ਫਰਾਰ    IIM ਕਲਕੱਤਾ 'ਚ ਮਹਿਲਾ ਨਾਲ ਹੋਈ ਦਰਿੰਦਗੀ, ਹੋਸਟਲ 'ਚ ਬੁਲਾ ਕੇ ਵਿਦਿਆਰਥਣ ਕੀਤਾ ਜਬਰ-ਜਨਾਹ; ਦੋਸ਼ੀ ਗ੍ਰਿਫ਼ਤਾਰ    ਲਖਣਪੁਰ (ਗਰਚਾ ਪੱਟੀ) ਪਿੰਡ ਦੀ ਪੰਚਾਇਤ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪ੍ਰਵਾਸੀਆਂ ਨੂੰ ਪਿੰਡ ਛੱਡ ਜਾਣ ਦੇ ਦਿੱਤੇ ਹੁਕਮ    ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਬੇਅਦਬੀ ਹੋਣ ਦਾ ਮਾਮਲਾ ਆਇਆ ਸਾਹਮਣੇ    ਅੰਮ੍ਰਿਤਸਰ ਚਾਟੀਵਿੰਡ 'ਚ ਫੈਕਟਰੀ 'ਚੋਂ ਮਿਲਿਆ ਗਊ ਮਾਸ, ਹਿੰਦੂ ਸੰਗਠਨਾਂ ਨਾਲ ਪੁਲਿਸ ਨੇ ਤੁਰੰਤ ਮਾਰੀ ਰੇਡ   
DGCA ਦਾ ਏਅਰ ਇੰਡੀਆ 'ਤੇ ਵੱਡਾ ਐਕਸ਼ਨ, 3 ਅਧਿਕਾਰੀਆਂ ਨੂੰ ਹਟਾਉਣ ਦਾ ਆਦੇਸ਼; 10 ਦਿਨਾਂ 'ਚ ਦੇਣੀ ਪਵੇਗੀ ਰਿਪੋਰਟ
June 21, 2025
Dgca-Takes-Major-Action-On-Air-I

Punjab Speaks Team / National

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਏਅਰ ਇੰਡੀਆ ਖ਼ਿਲਾਫ਼ ਵੱਡਾ ਕਦਮ ਚੁੱਕਦੇ ਹੋਏ ਸੰਚਾਲਨ ਸਬੰਧੀ ਨੁਕਸ ਲਈ ਜ਼ਿੰਮੇਵਾਰ ਤਿੰਨ ਅਧਿਕਾਰੀਆਂ ਨੂੰ ਪਾਇਲਟਾਂ ਦੀ ਸਮਾਂ-ਸਾਰਣੀ ਤੇ ਰੋਸਟਰਿੰਗ ਨਾਲ ਸੰਬੰਧਿਤ ਸਾਰੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ।DGCA ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਦੇ ਅੰਦਰੂਨੀ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਵੀ ਹੁਕਮ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਕਾਰਵਾਈ ਦੇ ਨਤੀਜੇ ਦੀ ਰਿਪੋਰਟ 10 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।

DGCA ਨੇ ਏਅਰ ਇੰਡੀਆ ਦੇ ਜ਼ਿੰਮੇਵਾਰ ਪ੍ਰਬੰਧਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੌਕੇ 'ਤੇ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਏਅਰ ਇੰਡੀਆ ਦੇ ਜ਼ਿੰਮੇਵਾਰ ਪ੍ਰਬੰਧਕ ਨੇ 16 ਮਈ 2025 ਅਤੇ 17 ਮਈ 2025 ਨੂੰ ਬੈਂਗਲੁਰੂ ਤੋਂ ਲੰਡਨ (AI133) ਲਈ ਦੋ ਉਡਾਣਾਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋਹਾਂ ਨੇ 10 ਘੰਟਿਆਂ ਦੀ ਨਿਰਧਾਰਤ ਉਡਾਣ ਸਮਾਂ ਸੀਮਾ ਨੂੰ ਪਾਰ ਕਰ ਲਿਆ।DGCA ਨੇ ਅਧਿਕਾਰੀ ਤੋਂ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਤੇ ਪੁੱਛਿਆ ਹੈ ਕਿ ਉਲੰਘਣਾ ਲਈ ਢੁਕਵੀਂ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।

Dgca Takes Major Action On Air India Orders Removal Of 3 Officials Report To Be Submitted Within 10 Days


Recommended News
Punjab Speaks ad image
Trending
Just Now