ਕੁੜੀ ਨੇ 23ਵੀਂ ਮੰਜ਼ਿਲ ਤੋਂ ਮਾਰੀ ਛਾਲ, ਬਾਈਕ 'ਤੇ ਡਿਗਣ ਕਾਰਨ ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ
May 27, 2025

Punjab Speaks Team / National
ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਉਪਨਗਰ ਵਿਕਰੋਲੀ 'ਚ 25 ਸਾਲ ਦੀ ਕੁੜੀ ਨੇ ਇਕ ਇਮਾਰਤ ਦੀ 23ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਸ ਬਾਰੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਨਮਵਾਰ ਨਗਰ ਇਲਾਕੇ 'ਚ ਵਾਪਰੀ।ਉਨ੍ਹਾਂ ਦੱਸਿਆ ਕਿ ਪੀੜਤਾ ਹਰਸ਼ਦਾ ਟੰਡੋਲਕਰ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਪਰ ਉਸਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਸਹੀ ਕਾਰਨ ਸਪਸ਼ਟ ਨਹੀਂ ਹੋ ਸਕਿਆ। ਅਧਿਕਾਰੀ ਨੇ ਦੱਸਿਆ ਕਿ ਟੰਡੋਲਕਰ 23ਵੀਂ ਮੰਜ਼ਿਲ ਤੋਂ ਕੁੱਦ ਗਈ ਤੇ ਖੜ੍ਹੀ ਮੋਟਰਸਾਈਕਲ 'ਤੇ ਡਿੱਗ ਪਈ ਜਿਸ ਨਾਲ ਉਸਦਾ ਸਰੀਰ ਦੋ ਹਿੱਸਿਆਂ 'ਚ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਸ਼ੁਰੂਆਤੀ ਜਾਣਕਾਰੀ ਦੇ ਆਧਾਰ 'ਤੇ ਮਾਮਲੇ 'ਚ ਅਚਾਨਕ ਮੌਤ ਦੀ ਰਿਪੋਰਟ (ਏਡੀਆਰ) ਦਰਜ ਕੀਤੀ ਗਈ।
Girl Jumps From 23rd Floor Body Splits Into Two Parts Due To Falling On Bike
Recommended News

Trending
Punjab Speaks/Punjab
Just Now