May 7, 2025

Punjab Speaks Team / Panjab
ਰਾਮਸਰਾ ਰੋਡ 'ਤੇ ਸਥਿਤ ਟਾਊਨਸ਼ਿਪ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫਾਈ ਕਰਦੇ ਹੋਏ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਮੌਤ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਦੀ ਪੁਲਿਸ ਨਿੰਬਜ਼ ਕੰਪਨੀ ਟਾਊਨਸ਼ਿਪ ਰਿਫਾਇਨਰੀ ਦੇ ਜੀਐਮ, ਸੇਫ਼ਟੀ ਇੰਚਾਰਜ ਤੇ ਮੈਨੇਜਰ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕੰਪਨੀ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮਜ਼ਦੂਰਾਂ ਦੀ ਮੌਤ ਹੋਈ ਹੈ। ਪਰਿਵਾਰਾਂ ਦਾ ਦੋਸ਼ ਸੀ ਕਿ ਕੰਪਨੀ ਨੇ ਮਜ਼ਦੂਰਾਂ ਕੋਈ ਸੇਫ਼ਟੀ ਕਿੱਟਾਂ ਨਹੀਂ ਦਿੱਤੀਆਂ, ਜਿਸ ਕਾਰਨ ਮਜ਼ਦੂਰ ਮੌਤ ਦੇ ਮੂੰਹ ਵਿਚ ਜਾ ਪਏ। ਦਰਜ ਮਾਮਲੇ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਦਾ ਪ੍ਰੋਹੈਬੀਟੇਸ਼ਨ ਆਫ ਇੰਪਲਾਈਮੈਂਟ ਐਸ ਮੈਨੂਅਲ ਸਕੈਵਨਜਰਜ਼ ਤੇ ਦੇਅਰ ਰੀਹੈਬਲੀਟੇਸ਼ਨ ਐਕਤ 2013 ਦਾ ਵੀ ਉਲੰਘਣ ਕੀਤਾ ਹੈ।
ਜ਼ਿਕਰਯੋਗ ਹੈ ਕਿ ਨਿੰਬਸ ਹਾਰਬਰ ਕੰਟਰੈਕਟਰ ਕੰਪਨੀ ਦੇ ਚਾਰ ਮਜ਼ਦੂਰ ਟਾਊਨਸ਼ਿਪ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫਾਈ ਕਰਨ ਲਈ ਸੀਵਰੇਜ 'ਚ ਹੇਠਾਂ ਉਤਰ ਗਏ, ਜਿੱਥੇ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ। ਸੂਚਨਾ ਮਿਲਣ 'ਤੇ ਸਿਹਤ ਅਤੇ ਸੁਰੱਖਿਆ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਤੁਰੰਤ ਪ੍ਰਭਾਵਿਤ ਲੋਕਾਂ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਪਹੁੰਚਾਇਆ। ਟਾਊਨਸ਼ਿਪ ਦੇ ਪ੍ਰਬੰਧਕਾਂ ਵੱਲੋਂ ਘਟਨਾ ਦੀ ਤੁਰੰਤ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੀ ਗਈ। ਇਲਾਜ ਦੌਰਾਨ ਤਿੰਨ ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਅਤੇ ਅਸਤਰ ਅਲੀ ਵਜੋਂ ਹੋਈ ਹੈ। ਜਦਕਿ ਚੌਥੇ ਕ੍ਰਿਸ਼ਨ ਕੁਮਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ।
Case Registered Against Gm Safety Incharge And Manager Of Nimbuz Company In Laborer Death Case
