ਪਟਿਆਲਾ, 30 ਨਵੰਬਰ-(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾ ">
ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।     ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।    ਕੁਲਦੀਪ ਸਿੰਘ ਚਾਹਲ ਨੂੰ ਮੁੜ ਲੁਧਿਆਣਾ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ    16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ    ਜੁਝਾਰ ਨਗਰ ਦੇ ਪਾਰਕ -ਚ ਲਗਾਈਆਂ ਕਸਰਤ ਦੀਆਂ ਮਸ਼ੀਨਾਂ ਤੇ ਬੱਚਿਆਂ ਲਈ ਝੂਲੇ    ਕੇਂਦਰ ਸਰਕਾਰ ਐਮ.ਐਸ.ਐਮ.ਈ ਟੈਕਸਾਂ ਬਾਰੇ ਸਥਿਤੀ ਨੂੰ ਵਪਾਰੀਆਂ ਨਾਲ ਸਪਸ਼ਟ ਕਰੇ- ਨਰੇਸ਼ ਸਿੰਗਲਾ    ਮਿਤੀ 25 ਜਨਵਰੀ 2024 ਦਾ ਰੋਜ਼ਾਨਾ ਧੜ੍ਹੱਲੇਦਾਰ ਅਖ਼ਬਾਰ ਪੜ੍ਹੋ 👇    ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ -ਚ ਵੱਡਾ ਬਦਲਾਅ, ਅਲਕਾ ਲਾਂਬਾ ਨੂੰ ਮਿਲੀ ਇਹ ਜ਼ਿੰਮੇਵਾਰੀ, 5 ਸਕ੍ਰੀਨਿੰਗ ਕਮੇਟੀਆਂ ਵੀ ਬਣਾਈਆਂ   
ਐਚ.ਆਈ.ਵੀ ਏਡਜ਼ ਤੋਂ ਜਾਣਕਾਰੀ ਹੀ ਬਚਾਅ - ਸ਼ਿਵਦੁਲਾਰ ਸਿੰਘ ਢਿੱਲੋਂ
November 30, 2023
Lok-Punjab-News-Views-and-Review

Punjab Speaks / Punjab

ਪਟਿਆਲਾ, 30 ਨਵੰਬਰ-(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਤੇ ਪੰਜਾਬ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵੱਲੋਂ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਐਚ ਆਈ ਵੀ ਏਡਜ਼ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਐਚ ਆਈ ਵੀ ਏਡਜ਼ ਤੋਂ ਜਾਣਕਾਰੀ ਹੀ ਬਚਾਅ ਹੈ, ਉਹਨਾਂ ਕਿਹਾ ਕਿ ਐਚ ਆਈ ਵੀ ਇਕ ਵਾਇਰਸ ਹੈ ਜੋ ਕਿ ਸਰੀਰ ਤੇ ਹਮਲਾ ਕਰਕੇ ਏਡਜ਼ ਦਾ ਕਾਰਨ ਬਣਦਾ, ਪਰ ਇਹ ਜ਼ਰੂਰੀ ਨਹੀਂ ਕਿ ਐਚ ਆਈ ਵੀ ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਇਸ ਮੌਕੇ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਲਜ ਸਮਾਜਿਕ ਕੁਰੀਤੀਆਂ ਅਤੇ ਇਹੋ ਜਿਹੇ ਜਾਗਰੂਕਤਾ ਪ੍ਰੋਗਰਾਮ ਲਈ ਹਮੇਸ਼ਾ ਤਿਆਰ ਹੈ, ਇਸ ਮੌਕੇ ਮੈਡਮ ਪਰਮਿੰਦਰ ਕੌਰ ਮਨਚੰਦਾ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਟੀਕਾ ਲਗਾਉਂਦਾ ਹੈ ਅਤੇ ਇਕ ਸੂਈ ਹੋਰਨਾਂ ਵਿਅਕਤੀਆਂ ਨੂੰ ਲਗਾਉਂਦਾ ਹੈ ਉਹੋ ਵੀ ਏਡਜ਼ ਦਾ ਕਾਰਨ ਬਣਦਾ ਹੈ। ਡਾ ਰਾਜੀਵ ਕੁਮਾਰ ਨੇ ਏਡਜ਼ ਦੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਤਵਿੰਦਰ ਗਰੇਵਾਲ ਨੇ ਕਿਹਾ ਕਿ ਐਚ ਆਈ ਵੀ ਏਡਜ਼ ਤੋਂ ਬਚਣ ਲਈ ਆਪਣੇ ਜੀਵਨ ਸਾਥੀ ਅਤੇ ਪਾਰਟਨਰ ਨਾਲ ਵਫ਼ਾਦਾਰੀ ਨਿਭਾਓ। ਪਰਮਿੰਦਰ ਭਲਵਾਨ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਕਾ ਰਾਮ ਵਰਮਾ, ਉਪਕਾਰ ਸਿੰਘ, ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ, ਲੱਕੀ ਹਰਦਾਸਪੁਰ, ਅਸ਼ੋਕ ਕੁਮਾਰ, ਅਮਰਜੀਤ ਕੌਰ, ਪਰਮਿੰਦਰ ਕੌਰ ਵਰਮਾ, ਰਣਜੀਤ ਕੌਰ, ਡਾ ਚਾਰੂ ਗੋਤਮ ਫਿਊਜਥੈਰਪਿਸਟ, ਗੁਰਮੀਤ ਸਿੰਘ, ਜਸਪ੍ਰੀਤ, ਦ੍ਰਿਸ਼ਟੀ ਸਾਰਾ ਸਟਾਫ਼ ਸਾਕੇਤ ਹਸਪਤਾਲ।

Lok Punjab News Views and Reviews


Recommended News
Trending
Just Now