ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
Bulgaria: ਸਾਬਕਾ ਰਾਸ਼ਟਰਪਤੀ Rumen Radev ਨੂੰ ਸਪਸ਼ਟ ਬਹੁਮੱਤ
April 21, 2026
Bulgaria-Former-President-Rumen-

Punjab Speaks Team / Punjab

21 ਅਪ੍ਰੈਲ 2026 :ਦੇਸ਼ ਦੇ ਕੇਂਦਰੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਸਾਬਕਾ ਰਾਸ਼ਟਰਪਤੀ ਰੁਮੇਨ ਰਾਦੇਵ ਦਾ ਸੈਂਟਰ-ਲੈੱਫਟ ਗੱਠਜੋੜ ਬੁਲਗਾਰੀਆ ਦੀਆਂ ਸੰਸਦੀ ਚੋਣਾਂ ਵਿੱਚ ਸਪਸ਼ਟ ਬਹੁਮੱਤ ਨਾਲ ਜੇਤੂ ਰਿਹਾ ਹੈ। ਗੱਠਜੋੜ ਦੀ ਜਿੱਤ ਨਾਲ ਬੁਲਗਾਰੀਆ ’ਚ ਪਿਛਲੇ ਪੰਜ ਸਾਲਾਂ ਤੋਂ ਜਾਰੀ ਸਿਆਸੀ ਅਸਥਿਰਤਾ ਖ਼ਤਮ ਹੋ ਗਈ ਹੈ। ਸੋਮਵਾਰ ਤੜਕੇ ਤੱਕ 96 ਫੀਸਦ ਵੋਟਾਂ ਦੀ ਗਿਣਤੀ ਹੋ ਗਈ ਸੀ। ਨਤੀਜਿਆਂ ਮੁਤਾਬਕ ਪ੍ਰੋਗਰੈਸਿਵ ਬੁਲਗਾਰੀਆ ਗੱਠਜੋੜ ਨੂੰ 44.7 ਫੀਸਦ ਵੋਟਾਂ ਪਈਆਂ ਹਨ, ਜੋ ਕਿ ਬਜ਼ੁਰਗ ਆਗੂ ਬੋਇਕੋ ਬੌਰਿਸੋਵ ਦੀ ਸੈਂਟਰ-ਸੱਜੇ ਜੀ ਈ ਆਰ ਬੀ ਪਾਰਟੀ ਅਤੇ ‘ਵੀ ਕੰਟੀਨਿਊ ਦਿ ਚੇਂਜ’ ਪਾਰਟੀ ਦੀ ਅਗਵਾਈ ਵਾਲੇ ਪੱਛਮ ਪੱਖੀ ਸੁਧਾਰਵਾਦੀ ਬਲਾਕ ਤੋਂ 20 ਫੀਸਦ ਵੱਧ ਹੈ। ਦੋਵਾਂ ਪਾਰਟੀਆਂ ਨੇ ਕ੍ਰਮਵਾਰ 13.4 ਫੀਸਦ ਤੇ 12.9 ਫੀਸਦ ਵੋਟਾਂ ਨਾਲ ਇਕੋ ਜਿਹੇ ਟੱਕਰ ਦਿੱਤੀ। ਤਾਜ਼ਾ ਨਤੀਜਿਆਂ ਮੁਤਾਬਕ 240 ਸੀਟਾਂ ਵਾਲੇ ਸਦਨ ਵਿੱਚ ਦੋ ਹੋਰਨਾਂ ਪਾਰਟੀਆਂ ਨੂੰ ਵੀ ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਬੌਰਿਸੋਵ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਚੋਣ ਜਿੱਤਣ ਵਾਲੀ ਪਾਰਟੀ ਨੂੰ ਵਧਾਈ ਦਿੱੱਤੀ ਹੈ। ਰਾਦੇਵ ਨੇ ਪਾਰਟੀ ਦੀ ਜਿੱਤ ਨੂੰ ‘ਸਪੱਸ਼ਟ’, ‘ਬੇਭਰੋਸਗੀ ਉੱਤੇ ਉਮੀਦ ਦੀ ਜਿੱਤ’ ਅਤੇ ‘ਡਰ ਉੱਤੇ ਆਜ਼ਾਦੀ ਦੀ ਜਿੱਤ’ ਦੱਸਦਿਆਂ ਕਿਹਾ ਕਿ ਬੁਲਗਾਰੀਆ ‘ਆਪਣੇ ਯੂਰੋਪੀਅਨ ਮਾਰਗ ’ਤੇ ਅੱਗੇ ਵਧਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।’ ਰਾਦੇਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰਾ ਯਕੀਨ ਕਰੋ, ਮਜ਼ਬੂਤ ਬੁਲਗਾਰੀਆ ਤੇ ਮਜ਼ਬੂਤ ਯੂਰੋਪ ਨੂੰ ਆਲੋਚਨਾਤਮਕ ਸੋਚ ਤੇ ਵਿਹਾਰਕਤਾ ਦੀ ਲੋੜ ਹੈ।’’



Bulgaria Former President Rumen Radev Wins Clear Majority


Recommended News
Trending
Just Now