ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਕਿਸਾਨਾਂ ਲਈ ਚਿੰਤਾਜਨਕ ਖ਼ਬਰ: ਅਲ ਨੀਨੋ ਦੇ ਪ੍ਰਭਾਵ ਨਾਲ ਭਾਰਤ ’ਚ ਕਮਜ਼ੋਰ ਪੈ ਸਕਦਾ ਹੈ ਮੌਨਸੂਨ, FAO ਵੱਲੋਂ ਵੱਡੀ ਚਿਤਾਵਨੀ
June 16, 2026
Worrying-News-For-Farmers-Monsoo

Punjab Speaks Team / Punjab

ਨਵੀਂ ਦਿੱਲੀ 16 ਜੂਨ 2026 :ਪ੍ਰਸ਼ਾਂਤ ਮਹਾਸਾਗਰ ’ਚ ਵਿਕਸਤ ਹੋਣ ਵਾਲੀ ਪੌਣ ਪਾਣੀ ਸਬੰਧੀ ਘਟਨਾ ਅਲ ਨੀਨੋ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਸੰਸਥਾ ਖੁਰਾਕ ਤੇ ਖੇਤੀ ਸੰਗਠਨ (ਐੱਫਏਓ ) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦਾ ਭਾਰਤ ਸਮੇਤ ਏਸ਼ੀਆ ਦੇ ਕਈ ਮੁਲਕਾਂ ਦੀ ਖੇਤੀ ਤੇ ਖੁਰਾਕ ਸੁਰੱਖਿਆ ’ਤੇ ਵਿਆਪਕ ਅਸਰ ਪੈ ਸਕਦਾ ਹੈ। ਖ਼ਾਸ ਤੌਰ ’ਤੇ ਭਾਰਤ ’ਚ ਮੌਨਸੂਨ ਕਮਜ਼ੋਰ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਜਿਸ ਨਾਲ ਝੋਨੇ ਤੇ ਮੱਕੀ ਵਰਗੀਆਂ ਬਾਰਿਸ਼ ਆਧਾਰਤ ਸਾਉਣੀ ਫ਼ਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ।

ਐੱਫਏਓ ਮੁਤਾਬਕ, ਅਲ ਨੀਨੋ ਦੇ ਪ੍ਰਭਾਵ ਨਾਲ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਸਾਧਾਰਨ ਤੋਂ ਘੱਟ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਖੇਤੀ ਲਈ ਜ਼ਰੂਰੀ ਨਮੀ ’ਚ ਕਮੀ ਆਏਗੀ ਤੇ ਫ਼ਸਲਾਂ ਦੇ ਵਾਧੇ ਦੇ ਮਹੱਤਵਪੂਰਨ ਪੜਾਵਾਂ ’ਚ ਪੈਦਾਵਾਰ ’ਤੇ ਦਬਾਅ ਵਧੇਗਾ। ਝੋਨੇ ਤੇ ਮੱਕੀ ਵਰਗੀਆਂ ਫ਼ਸਲਾਂ ਮੁੱਖ ਰੂਪ ਨਾਲ ਮੌਨਸੂਨੀ ਬਾਰਿਸ਼ ’ਤੇ ਨਿਰਭਰ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦੀ ਪੈਦਾਵਾਰ ’ਚ ਗਿਰਾਵਟ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਅਲ ਨੀਨੋ ਦਾ ਅਸਰ ਸਿਰਫ਼ ਖੇਤੀ ਖੇਤਰ ਤੱਕ ਸੀਮਤ ਨਹੀਂ ਰਹੇਗਾ, ਬਲਕਿ ਇਸ ਦਾ ਅਸਰ ਵਿਸ਼ਵ ਖੁਰਾਕੀ ਬਾਜ਼ਾਰਾਂ ਤੇ ਕੀਮਤਾਂ ’ਤੇ ਵੀ ਪੈ ਸਕਦਾ ਹੈ। ਪੈਦਾਵਾਰ ’ਚ ਕਮੀ ਆਉਣ ਨਾਲ ਖੁਰਾਕ ਸਪਲਾਈ ਪ੍ਰਭਾਵਿਤ ਹੋਵੇਗੀ ਤੇ ਕਈ ਦੇਸ਼ਾਂ ਨੂੰ ਦਰਾਮਦ ’ਤੇ ਜ਼ਿਆਦਾ ਨਿਰਭਰ ਹੋਣਾ ਪੈ ਸਕਦਾ ਹੈ।

ਭਾਰਤ ਸਮੇਤ ਇਨ੍ਹਾਂ ਦੇਸ਼ਾਂ ’ਚ ਸੋਕੇ ਦਾ ਖ਼ਤਰਾ

ਐੱਫਏਓ ਦਾ ਵਿਸ਼ਲੇਸ਼ਣ ਪਿਛਲੇ 41 ਸਾਲਾਂ ਦੀਆਂ ਉਪਗ੍ਰਹਿ ਤਸਵੀਰਾਂ ਤੇ ਪੌਣ ਪਾਣੀ ਅੰਕੜਿਆਂ ’ਤੇ ਆਧਾਰਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ, ਪਾਕਿਸਤਾਨ, ਮਿਆਂਮਾਰ, ਥਾਈਲੈਂਡ, ਕੰਬੋਡੀਆ, ਵੀਅਤਨਾਮ, ਫਿਲਪੀਨ, ਇੰਡੋਨੇਸ਼ੀਆ ਤੇ ਤਿਮੋਰ-ਲੇਸਤੇ ਵਰਗੇ ਦੇਸ਼ਾਂ ’ਚ ਸੋਕੇ ਦਾ ਖ਼ਤਰਾ ਵਧ ਸਕਦਾ ਹੈ। ਇਨ੍ਹਾਂ ਖੇਤਰਾਂ ’ਚ ਖੇਤੀ ’ਤੇ ਨਿਰਭਰ ਲੋਕਾਂ ਦੀ ਰੋਜ਼ੀ-ਰੋਟੀ ਤੇ ਖੁਰਾਕੀ ਸੁਰੱਖਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਰਿਪੋਰਟ ’ਚ 2015-16 ਦੇ ਅਲ ਨੀਨੋ ਦੀ ਉਦਾਹਰਨ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਦੌਰਾਨ ਭਾਰਤ ’ਚ ਮੱਕੀ ਦੀ ਪੈਦਾਵਾਰ ’ਚ ਚਾਰ ਫ਼ੀਸਦੀ ਤੇ ਝੋਨੇ ਦੀ ਪੈਦਾਵਾਰ ’ਚ ਇਕ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

Worrying News For Farmers Monsoon May Weaken In India Due To El Nino Effect Big Warning From FAO


Recommended News
Trending
Just Now