Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਬੰਗਲਾਦੇਸ਼ ‘ਚ ਸੱਤਾ ਬਦਲਾਅ ਮਗਰੋਂ ਫੌਜੀ ਪੁਨਰਗਠਨ — ਮੈਨੂਰ ਰਹਿਮਾਨ ਨੂੰ ਅਹਿਮ ਕਮਾਨ
February 24, 2026
Military-Restructuring-After-Cha

Punjab Speaks Team / Panjab

ਨਵੀਂ ਦਿੱਲੀ, 24 ਫਰਵਰੀ 2026 :- ਬੰਗਲਾਦੇਸ਼ ’ਚ ਨਵੀਂ ਸਰਕਾਰ ਦੇ ਗਠਨ ਦੇ ਕੁਝ ਹੀ ਦਿਨਾਂ ਬਾਅਦ ਫ਼ੌਜ ਦੀਆਂ ਸਿਖਰੀਆਂ ਪੋਸਟਾਂ ’ਚ ਭਾਰੀ ਬਦਲਾਅ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਹ ਆਦੇਸ਼ ਫ਼ੌਜੀ ਹੈੱਡਕੁਆਰਟਰ ਵਲੋਂ ਜਾਰੀ ਕੀਤੇ ਗਏ। ਲੈਫਟੀਨੈਂਟ ਜਨਰਲ ਐੱਮ ਮੈਨੂਰ ਰਹਿਮਾਨ ਨੂੰ ਨਵਾਂ ਚੀਫ ਆਫ ਜਨਰਲ ਸਟਾਫ (ਸੀਜੇਐੱਸ) ਨਿਯੁਕਤ ਕੀਤਾ ਗਿਆ ਹੈ।


ਇਸ ਤੋਂ ਪਹਿਲਾਂ ਉਹ ਆਰਮੀ ਟ੍ਰੇਨਿੰਗ ਐਂਡ ਡਾਕਟਰਿਨ ਕਮਾਂਡ (ਏਆਰਟੀਡੀਓਸੀ) ਦੇ ਜਨਰਲ ਆਫਿਸਰ ਕਮਾਂਡਿੰਗ ਦੇ ਅਹੁਦੇ ’ਤੇ ਤਾਇਨਾਤ ਸੀ। ਫੇਰਬਦਲ ਤਹਿਤ ਪ੍ਰਿੰਸੀਪਲ ਸਟਾਫ ਆਫਿਸਰ ਲੈਫਟੀਨੈਂਟ ਜਨਰਲ ਐੱਸਐੱਮ ਕਮਰੁਲ ਹਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਹਾਲੀਆ ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਮੀਰ ਮੁਸ਼ਫਿਕੁਰ ਰਹਿਮਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮਰੁਲ ਹਸਨ ਨੂੰ ਵਿਦੇਸ਼ ਮੰਤਰਾਲੇ ਨਾਲ ਜੋੜਿਆ ਗਿਆ ਹੈ ਤੇ ਉਨ੍ਹਾਂ ਨੂੰ ਰਾਜਦੂਤ ਦੇ ਰੂਪ ’ਚ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਫ਼ੌਜੀ ਖੁਫ਼ੀਆ ਏਜੰਸੀ ਦੇ ਡਾਇਰੈਕਟੋਰੇਟ ਜਨਰਲ ਆਫ ਫੋਰਸਿਸ ਇੰਟੈਲੀਜੈਂਸ (ਡੀਜੀਐੱਫਆਈ) ’ਚ ਵੀ ਬਦਲਾਅ ਕੀਤਾ ਗਿਆ ਹੈ।


ਮੇਜਰ ਜਨਰਲ ਕੈਸਰ ਰਾਸ਼ਿਦ ਚੌਧਰੀ ਨੂੰ ਇਸਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਉਹ ਫ਼ੌਜੀ ਹੈੱਡਕੁਆਰਟਰ ’ਚ ਬ੍ਰਿਗੇਡੀਅਰ ਜਨਰਲ ਦੇ ਅਹੁਦੇ ’ਤੇ ਹਨ ਤੇ ਤਰੱਕੀ ਮਗਰੋਂ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਬਾਰਤ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ’ਚ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਮੁਹੰਮਦ ਹਾਫਿਜ਼ੁਰ ਰਹਿਮਾਨ ਨੂੰ ਵਾਪਸ ਬੁਲਾ ਕੇ ਇਕ ਇੰਫੈਂਟਰੀ ਡਵੀਜ਼ਨ ਦਾ ਜਨਰਲ ਆਫਿਸਰ ਕਮਾਂਡਿੰਗ ਨਿਯੁਕਤ ਕੀਤਾ ਗਿਆ ਹੈ।

Military Restructuring After Change Of Power In Bangladesh Manur Rahman Given Important Command


Recommended News
Punjab Speaks ad image
Trending
Just Now