January 22, 2026
Punjab Speaks Team / Panjab
ਨਵੀਂ ਦਿੱਲੀ, 22 ਜਨਵਰੀ 2026 - ਫ਼ਿਲਮ ‘ਬਾਰਡਰ’ ਦੇ ਸੁਪਰਹਿੱਟ ਗੀਤ ‘ਸੰਦੇਸ਼ੇ ਆਤੇ ਹੈਂ’ ਦੇ ਬੋਲ ਦਿੱਗਜ ਸਕ੍ਰੀਨਰਾਈਟਰ ਅਤੇ ਗੀਤਕਾਰ ਜਾਵੇਦ ਅਖ਼ਤਰ ਨੇ ਲਿਖੇ ਸਨ। ਇਸ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਪਰ ਜਦੋਂ ਉਨ੍ਹਾਂ ਨੂੰ ਬਾਰਡਰ ਦੇ ਸੀਕਵਲ ‘ਬਾਰਡਰ 2’ ਲਈ ਗੀਤ ਲਿਖਣ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਫ਼ਿਲਮ ਨੂੰ ਠੁਕਰਾ ਦਿੱਤਾ।
ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਜਾਵੇਦ ਅਖ਼ਤਰ ਨੇ ਮੇਕਰਸ ‘ਤੇ ਤਨਜ ਕੱਸਦਿਆਂ ਕਿਹਾ ਸੀ, “ਉਨ੍ਹਾਂ ਨੇ ਮੈਨੂੰ ਫ਼ਿਲਮ ਲਈ ਲਿਖਣ ਲਈ ਕਿਹਾ ਸੀ, ਪਰ ਮੈਂ ਮਨ੍ਹਾ ਕਰ ਦਿੱਤਾ। ਮੈਨੂੰ ਸੱਚਮੁੱਚ ਲੱਗਦਾ ਹੈ ਕਿ ਤੁਹਾਡੇ ਕੋਲ ਇੱਕ ਪੁਰਾਣਾ ਗੀਤ ਹੈ ਜੋ ਹਿੱਟ ਹੋਇਆ ਸੀ ਅਤੇ ਤੁਸੀਂ ਉਸ ਵਿੱਚ ਕੁਝ ਜੋੜ ਕੇ ਉਸਨੂੰ ਦੁਬਾਰਾ ਰਿਲੀਜ਼ ਕਰਨਾ ਚਾਹੁੰਦੇ ਹੋ? ਨਵੇਂ ਗੀਤ ਬਣਾਓ ਜਾਂ ਫਿਰ ਇਹ ਮੰਨ ਲਓ ਕਿ ਤੁਸੀਂ ਉਸ ਪੱਧਰ ਦਾ ਕੰਮ ਨਹੀਂ ਕਰ ਸਕਦੇ।”
ਜਾਵੇਦ ਦੇ ਬਿਆਨ ‘ਤੇ ਕੀ ਬੋਲੇ ਪ੍ਰੋਡਿਊਸਰ?
ਹੁਣ ਜਾਵੇਦ ਅਖ਼ਤਰ ਦੇ ਬਿਆਨ ਤੋਂ ਬਾਅਦ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ‘ਸੰਦੇਸ਼ੇ ਆਤੇ ਹੈਂ’ ਗੀਤ ਨੂੰ ਸੀਕਵਲ ਵਿੱਚ ਰੱਖਣਾ ਕਿਉਂ ਜ਼ਰੂਰੀ ਸੀ। ਫ਼ਿਲਮ ਦੇ ਪ੍ਰੋਮੋਸ਼ਨਲ ਈਵੈਂਟ ਵਿੱਚ ਪ੍ਰੋਡਿਊਸਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਫ਼ਿਲਮ ਦੋ ਚੀਜ਼ਾਂ ਜਾਂ ਇੰਝ ਕਹਿ ਲਓ ਕਿ ਤਿੰਨ ਚੀਜ਼ਾਂ ਤੋਂ ਬਿਨਾਂ ਨਹੀਂ ਬਣ ਸਕਦੀ। ਇੱਕ- ਬਾਰਡਰ ਦਾ ਟਾਈਟਲ, ਦੂਜਾ- ਸੰਨੀ ਸਰ ਅਤੇ ਤੀਜਾ- ਸੰਦੇਸ਼ੇ ਆਤੇ ਹੈਂ ਗੀਤ। ਇਸ ਲਈ ਇਹ ਹਮੇਸ਼ਾ ਤੋਂ ਹੀ ਸਾਡੇ ਦਿਮਾਗ ਵਿੱਚ ਸੀ ਕਿ ਅਸੀਂ ਸੰਦੇਸ਼ੇ ਆਤੇ ਹੈਂ ਨੂੰ ਰੱਖਣਾ ਹੈ।”
ਮਨੋਜ ਮੁੰਤਸ਼ੀਰ ਨੇ ਲਿਖੇ ਹਨ ਗੀਤ ਦੇ ਬੋਲ
ਭੂਸ਼ਣ ਕੁਮਾਰ ਨੇ ਅੱਗੇ ਕਿਹਾ, “ਸੰਦੇਸ਼ੇ ਆਤੇ ਹੈਂ ਦੇ ਬੋਲ ਸਥਿਤੀ (situation) ਦੇ ਹਿਸਾਬ ਨਾਲ ਬਦਲ ਦਿੱਤੇ ਗਏ ਹਨ। ਜੋ ਕਹਾਣੀ ਅਸੀਂ ਦਿਖਾ ਰਹੇ ਹਾਂ, ਉਹ ਪਹਿਲੀ ਬਾਰਡਰ ਦਾ ਰੀ-ਕ੍ਰਿਏਸ਼ਨ ਨਹੀਂ ਹੈ, ਸਗੋਂ 1971 ਦੀ ਜੰਗ ਨਾਲ ਜੁੜੀਆਂ ਵੱਖਰੀਆਂ ਕਹਾਣੀਆਂ ਹਨ। ਅਸੀਂ ਦੂਜੇ ਸੈਨਿਕਾਂ ਦੀਆਂ ਕਹਾਣੀਆਂ ਦਿਖਾਈਆਂ ਹਨ। ਲਿਰਿਕਸ (ਸ਼ਬਦ) ਵੀ ਉਸੇ ‘ਤੇ ਅਧਾਰਿਤ ਲਿਖੇ ਗਏ ਹਨ। ਇਸੇ ਲਈ ਅਸੀਂ ਇਸ ਗੀਤ ਦੇ ਬੋਲ ਮਨੋਜ ਜੀ (ਮਨੋਜ ਮੁੰਤਸ਼ੀਰ) ਤੋਂ ਲਿਖਵਾਏ ਹਨ।”
Javed Akhtar Says No To Border 2 Producer Bhushan Kumar s First Reaction After The Taunt