ਜਲੰਧਰ ਕੈਂਟ ਸਟੇਸ਼ਨ 'ਤੇ ਬਿਜਲੀ ਦੀ ਕਰੇਨ ਡਿੱਗਣ ਕਾਰਨ ਕਈ ਵਾਹਨਾਂ ਦਾ ਹੋਇਆ ਨੁਕਸਾਨ    ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ    ਮਕਾਨ ਦੀ ਉਸਾਰੀ ਦੌਰਾਨ 2 ਧਿਰਾਂ 'ਚ ਜ਼ਬਰਦਸਤ ਲੜਾਈ, ਚੱਲੀਆਂ ਗੋਲੀਆਂ; ਇੱਕ ਜ਼ਖ਼ਮੀ    DGCA ਦਾ ਏਅਰ ਇੰਡੀਆ 'ਤੇ ਵੱਡਾ ਐਕਸ਼ਨ, 3 ਅਧਿਕਾਰੀਆਂ ਨੂੰ ਹਟਾਉਣ ਦਾ ਆਦੇਸ਼; 10 ਦਿਨਾਂ 'ਚ ਦੇਣੀ ਪਵੇਗੀ ਰਿਪੋਰਟ    ਕਨੇਡਾ ਪਹੁੰਚ ਕੇ ਲੜਕੀ ਨੇ 4 ਸਾਲ ਦੇ ਰਿਸ਼ਤੇ ਨੂੰ ਮਾਰੀ ਲੱਤ, ਡਿਪ੍ਰੇਸ਼ਨ ’ਚ ਲੜਕੇ ਨੇ ਕੀਤੀ ਖ਼ੁਦਕੁਸ਼ੀ ਲੜਕੀ ਪਰਿਵਾਰ ਦੇ 6 ਲੋਕ ਨਾਮਜ਼ਦ    ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਚ ਕੌਣ ਮਾਰੇਗਾ ਬਾਜ਼ੀ ? ਐਗਜ਼ਿਟ ਪੋਲ ਵਿੱਚ ਸਭ ਤੋਂ ਅੱਗੇ ਹੋਣ ਦੇ ਸੰਕੇਤ    ਬਿਹਾਰ ਦੇ ਬਕਸਰ ਚ ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ    ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਗ੍ਰਿਫ਼ਤਾਰ    ਪ੍ਰੀਤ ਢਾਬੇ ਦੇ ਮਾਲਕ ਮਨਜੀਤ ਸਿੰਘ ਲਾਡਾ ਪਹਿਲਵਾਨ ਨਹੀਂ ਰਹੇ, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ   
ਭਾਰਤ ਪਾਕਿਸਤਾਨ ਵਿੱਚ ਵਧ ਰਹੇ ਤਨਾਵ ਦੇ ਚਲਦੇ Sgpc ਨੇ ਸਰਹੱਦੀ ਇਲਾਕਿਆਂ ਤੋਂ ਸੁਰੱਖਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਂਦੇ ਵਾਪਸ
May 10, 2025
Amid-Rising-Tensions-Between-Ind

Punjab Speaks Team / Panjab

ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਹੱਦੀ ਪਿੰਡ ਜਿਹੜੇ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ ਉਹਨਾਂ ਪਿੰਡਾਂ ਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹੁੰਚ ਕਰਕੇ ਪਿੰਡਾਂ ਨੇ ਪੰਚਾਇਤਾਂ ਨਾਲ ਗੱਲਬਾਤ ਕਰਕੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਆਦਰ ਸਤਿਕਾਰ ਨਾਲ ਵਾਪਸ ਲਿਆਂਦੇ ਜਾ ਰਹੇ ਹਨ ਜਿਸ ਦੇ ਚਲਦੇ ਨਸ਼ਹਿਰਾ ਢਾਲਾ ਪਿੰਡ ਹਵੇਲੀਆਂ ਪਿੰਡ ਅਤੇ ਇਸ ਦੇ ਨਾਲ ਹੋਰ ਕਈ ਪਿੰਡਾਂ ਦੇ ਵਿੱਚੋਂ ਧਰਮ ਪ੍ਰਚਾਰ ਦੀਆਂ ਕਮੇਟੀਆਂ ਵੱਲੋਂ ਰਾਬਤਾ ਕਾਇਮ ਕਰਕੇ ਸਰੂਪ ਲਿਆਂਦੇ ਜਾ ਰਹੇ ਹਨ ।

ਇਸ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਬਣ ਰਹੇ ਤਨਾਵ ਦੇ ਹਾਲਾਤ ਠੀਕ ਹੋਣ ਦੀ ਕੀਤੀ ਅਰਦਾਸ ਫਿਰ ਆਦਰ ਸਤਿਕਾਰ ਨਾਲ ਸਰੂਪ ਲਿਆਂਦੇ ਗਏ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਅਧਿਕਾਰੀ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਹੱਦੀ ਇਲਾਕਿਆਂ ਦੇ ਵਿੱਚੋਂ 27 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਲਿਆਂਦੇ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅੰਮ੍ਰਿਤਸਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਰੱਖੇ ਜਾਣਗੇ ਤੇ ਤਨਾਵ ਖਤਮ ਹੋਣ ਤੋਂ ਬਾਅਦ ਇਹ ਸਰੂਪ ਵਾਪਸ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਜਿਨਾਂ ਪਿੰਡਾਂ ਦੇ ਵਿੱਚੋਂ ਗੁਰਦੁਆਰਾ ਸਾਹਿਬਾਨਾਂ ਚੋਂ ਸਰੂਪ ਜਾ ਰਹੇ ਸਨ।

ਉਹਨਾਂ ਪਿੰਡ ਵਾਸੀਆਂ ਨਾਲ ਜਦੋਂ ਗੱਲਬਾਤ ਕੀਤੀ ਤਾ ਉਨ੍ਹਾਂ ਵਲੋਂ ਕਿਹਾ ਗਿਆ ਕਿ ਉਹ ਦਿਨ ਰਾਤ ਗੁਰਦੁਆਰਾ ਸਾਹਿਬਾਨ ਵਿੱਚ ਆ ਕੇ ਗੁਰੂ ਸਾਹਿਬ ਅੱਗੇ ਇਹ ਜੰਗ ਖਤਮ ਹੋਣ ਦੀ ਅਰਦਾਸ ਕਰਦੇ ਸਨ। ਲੇਕਿਨ ਹਾਲਾਤ ਦੇ ਮੱਦੇ ਨਜ਼ਰ ਗੁਰੂ ਸਾਹਿਬ ਦੇ ਸਰੂਪ ਇੱਥੋਂ ਲਿਜਾਏ ਜਾ ਰਹੇ ਹਨ ਅਤੇ ਅਸੀਂ ਫਿਰ ਅਰਦਾਸ ਕਰਦੇ ਹਾਂ ਕਿ ਇਹ ਜੰਗ ਖਤਮ ਹੋਵੇ ਤਾਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹੋਣ

Amid Rising Tensions Between India And Pakistan Sgpc Brings Back Protected Copies Of Guru Granth Sahib From Border Areas


Recommended News
Punjab Speaks ad image
Trending
Just Now