June 30, 2025

Punjab Speaks Team / Panjab
ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਨਨਹੇੜਾ, ਥਾਣਾ ਘੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੋਲੋਂ 6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ ਹੋਇਆ ਹੈ। ਐੱਸਐੱਸਪੀ ਵਰੁਣ ਸ਼ਰਮਾ ਸਰਹਿੰਦ ਰੋਡ 'ਤੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਮੀਡੀਆ ਨੂੰ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਉਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਕੇ ਡਕੈਤੀ ਅਤੇ ਚੋਰੀ ਦੀਆਂ 5 ਐਫਆਈਆਰ ਦਰਜ ਸਨ। ਹਾਲ ਹੀ ਦੇ ਸਮੇਂ ਦੌਰਾਨ, ਉਸਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਕੇ ਬੈਂਕ ਡਕੈਤੀ ਕੀਤੀ ਹੈ।
ਇੰਚਾਰਜ CIA ਸਟਾਫ ਪ੍ਰਦੀਪ ਬਾਜਵਾ ਨੂੰ ਸਰਹਿੰਦ ਰੋਡ ਪਟਿਆਲਾ 'ਤੇ ਬ ਗੁਪਤ ਸੂਚਨਾ ਮਿਲੀ ਸੀ ਜਦੋਂ ਉਕਤ ਦੋਸ਼ੀ ਆਪਣੇ ਅਮਰੀਕਾ ਅਧਾਰਤ ਹੈਂਡਲਰ ਕਰਨ ਯੂਐਸਏ ਤੋਂ ਪਾਰਸਲ ਦੇ ਰੂਪ ਵਿੱਚ .30 ਬੋਰ ਅਮਰੀਕੀ ਪਿਸਤੌਲ ਲੈਕੇ ਪਰਤ ਰਿਹਾ ਸੀ ਤਾ ਉਸ ਵਿਚਾਲੇ ਸਰਹਿੰਦ ਰੋਡ ‘ਤੇ ਇੱਕ ਜਗ੍ਹਾ ਪੁਲਿਸ ਨੇ ਬੁਲਾਇਆ । ਇਸ ਦੌਰਾਨ ਉਸ ਨੇ ਆਪਣੀ ਗ਼ੈਰ-ਕਾਨੂੰਨੀ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ 3 ਰਾਉਂਡ ਫਾਇਰ ਕੀਤੇ।
