ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਵਿਧਾਇਕ ਸ਼ੈਰੀ ਕਲਸੀ ਨੇ ਪੁਰਾਣੀ ਤਹਿਸੀਲ ਬਟਾਲਾ ਵਿਚ ਕੰਮ ਕਰਦੇ ਵਸੀਕਾ ਨਵੀਸਾਂ, ਫੋਟੋ ਸਟੇਟ ਅਤੇ ਟਾਈਪਿਸਟਾਂ ਦੀ ਮੰਗ ਕੀਤੀ ਪੂਰੀ
June 19, 2026
The-Shaktiri-Kalosi-Work-Demande

Punjab Speaks Team / Punjab

ਬਟਾਲਾ, 19 ਜੂਨ : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਪੁਰਾਣੀ ਤਹਿਸੀਲ, ਬੱਸ ਅੱਡਾ ਬਟਾਲਾ ਵਿਚ ਕੰਮ ਕਰਦੇ ਵਸੀਕਾ ਨਵੀਸ, ਫੋਟੋ ਸਟੇਟ ਵਾਲੇ ਅਤੇ ਟਾਈਪਿਸਟਾਂ ਦੀ ਮੰਗ ਪੂਰੀ ਕਰਦਿਆਂ ਅੱਜ ਨਵੇਂ ਤਹਿਸੀਲ ਕੰਪਲੈਕਸ, ਪੁਲਿਸ ਲਾਈਨ ਵਿਖੇ ਉਨ੍ਹਾਂ ਲਈ ਨਵੇਂ ਬੂਥਾਂ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਵਲੋਂ ਵਸੀਕਾ ਨਵੀਸ, ਫੋਟੋ ਸਟੇਟ ਵਾਲੇ ਅਤੇ ਟਾਈਪਿਸਟਾਂ ਨਾਲ ਵਾਅਦਾ ਕੀਤਾ ਸੀ ਕਿ ਨਵੇਂ ਤਹਿਸੀਲ ਕੰਪਲੈਕਸ ਵਿੱਚ ਉਨ੍ਹਾਂ ਨੂੰ ਬੂਥ ਦਿੱਤੇ ਜਾਣਗੇ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨਾਂ ਦੀ ਹਮੇਸ਼ਾ ਕੋਸ਼ਿਸ ਰਹਿੰਦੀ ਹੈ ਕਿ ਉਹ ਬਟਾਲਾ ਵਾਸੀਆਂ ਨੂੰ ਮਿਲਕੇ ਉਨਾਂ ਦੀਆਂ ਜੋ ਦਰਪੇਸ਼ ਮੁਸ਼ਕਿਲਾਂ ਹੱਲ ਉਨਾਂ ਦਾ ਹੱਲ ਕੀਤਾ ਜਾਵੇ। ਉਨਾਂ ਕਿਹਾ ਕਿ ਹਲਕਾ ਬਟਾਲਾ ਅਤੇ ਖਾਸਕਰਕੇ ਸ਼ਹਿਰ ਬਟਾਲਾ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਵਿਕਾਸ ਕੰਮ ਲੋਕਹਿੱਤ ਵਿੱਚ ਕਰਵਾਏ ਜਾ ਰਹੇ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਤੇ ਟਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਨਵਾਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਵੱਖ ਵੱਖ ਸੇਵਾਵਾਂ ਦਾ ਲਾਭ ਹਾਸਿਲ ਕਰ ਰਹੇ ਹਨ।

ਇਸ ਮੌਕੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਾਜਨ, ਬਲਦੇਵ ਰਾਜ ਪ੍ਰਧਾਨ ਅਤੇ ਸੁਨੀਲ ਕੁਮਾਰ ਸ਼ਰਮਾ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜੋ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ, ਉਸਨੂੰ ਪੂਰਾ ਕੀਤਾ ਗਿਆ ਹੈ, ਜਿਸ ਲਈ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਜਦ ਵੀ ਵਿਧਾਇਕ ਸ਼ੈਰੀ ਕਲਸੀ ਕੋਲ ਆਪਣੀਆਂ ਮੁਸ਼ਕਿਲਾਂ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਤੁਰੰਤ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਤਹਿਸੀਲ ਕੰਪਲੈਕਸ ਵਿੱਚ ਉਨ੍ਹਾਂ ਨੂੰ ਨਵੇਂ ਬੂਥ ਮਿਲ ਜਾਣ ਨਾਲ ਉਨ੍ਹਾਂ ਦਾ ਰੋਜਗਾਰ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ, ਜਿਸ ਲਈ ਉਹ ਪੂਰੀ ਯੂਨੀਅਨ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

The Shaktiri Kalosi Work Demanded Innovation Creativity And Interpretation In Shaktira Batala


Recommended News
Trending
Just Now