December 17, 2024
Punjab Speaks Team / Georgia
ਜਾਰਜੀਆ ਦੇ ਗੁਡੌਰੀ ਦੇ ਪਹਾੜੀ ਇਲਾਕੇ ’ਚ ਸਥਿਤ ਇੱਕ ਭਾਰਤੀ ਰੈਸਟੋਰੈਂਟ ’ਚ ਜ਼ਹਿਰੀਲੀ ਗੈਸ ਨਾਲ ਜਿੱਥੇ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਮੋਗਾ ਜ਼ਿਲ੍ਹੇ ਦੇ ਘੱਲ ਕਾਲਾ ਪਿੰਡ ਦਾ ਇੱਕ 24 ਸਾਲਾ ਨੌਜਵਾਨ ਗਗਨਦੀਪ ਸਿੰਘ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਰੈਸਟੋਰੈਂਟ ਦੇ ਕਰਮਚਾਰੀ ਕਮਰੇ ਵਿੱਚ ਸੁੱਤੇ ਹੋਏ ਸਨ, ਜਨਰੇਟਰ ਚਾਲੂ ਸੀ ਕਿਉਂਕਿ ਲਾਈਟ ਨਹੀਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਸਿੰਘ ਦੇ ਦਾਦਾ ਬਸੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਚਾਰ ਮਹੀਨੇ ਪਹਿਲਾਂ ਜਾਰਜੀਆ ਰੋਜ਼ੀ-ਰੋਟੀ ਕਮਾਉਣ ਗਿਆ ਸੀ।ਸਾਨੂੰ ਕੱਲ੍ਹ ਜਾਣਕਾਰੀ ਮਿਲੀ ਕਿ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ। ਸਾਡੇ ਕੋਲ ਦੇਹ ਭਾਰਤ ਲਿਆਉਣ ਲਈ ਪੈਸੇ ਨਹੀਂ ਹਨ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਗਗਨਦੀਪ ਦੀ ਦੇਹ ਨੂੰ ਪੰਜਾਬ ਲਿਆਣ 'ਚ ਸਾਡੀ ਮਦਦ ਕਰੇ ਤਾਂ ਜੋ ਉਸ ਨੂੰ ਆਖਰੀ ਵਾਰ ਦੇਖ ਸਕੀਏ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਿਮਰਜੀਤ ਸਿੰਘ ਨੇ ਕਿਹਾ, "ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਸਨੀਕ ਗਗਨਦੀਪ ਸਿੰਘ ਦੀ ਜਾਰਜੀਆ ਵਿੱਚ ਗੈਸ ਚੜਨ ਕਾਰਨ ਮੌਤ ਹੋ ਗਈ ਹੈ। ਗ਼ਰੀਬ ਪਰਿਵਾਰ ਦਾ ਇੱਕ ਲੜਕਾ ਗਗਨਦੀਪ ਸਿੰਘ ਚਾਰ ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਾਰਜੀਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ । ਪਰਿਵਾਰ ਨੇ ਚਾਰ ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ।
Due To Poisonous Gas The Youth Of The Village Of Moga In Georgia Died Mourning In The Village