December 17, 2024
Punjab Speaks Team / Canada
ਬੀਤੇ ਦਿਨੀਂ ਅਸਲ੍ਹਾ ਨਾਲ ਲੈਸ ਵਿਅਕਤੀਆਂ ਵਲੋਂ ਇਕ ਸੁਰੱਖਿਆ ਕਰ ਰਹੇ 20 ਸਾਲਾ ਹਰਸ਼ਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਸ ਦਾ ਬੀਤੇ ਦਿਨੀ ਗਾਰਡ ਆਫ ਆਨਰ ਨਾਲ ਸਸਕਾਰ ਕੀਤਾ ਗਿਆ ਤੇ ਉਸ ਦੀ ਮਾਤਾ ਨੂੰ ਇਕ ਸਨਮਾਨ ਵੀ ਦਿੱਤਾ ਗਿਆ। ਬੀਤੇ ਕੱਲ੍ਹ ਉੱਚ ਵਲੋਂ ਅਧਿਕਾਰੀਆਂ ਹਰਸ਼ਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਬੜੇ ਸਨਮਾਨ ਨਾਲ ਫਿਊਨਰਲ ਸੈਂਟਰ ਲੈ ਕੇ ਆਏ ਤੇ ਉਸ ਦੀ ਮਾਤਾ ਨੂੰ ਕੁਝ ਨੌਜਵਾਨਾਂ ਵਲੋਂ ਬੜੇ ਮਾਣ ਸਨਮਾਨ ਨਾਲ ਮ੍ਰਿਤਕ ਕੋਲ ਲੈ ਕੇ ਆਏ ਤੇ ਫਿਰ ਉਹ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਸ਼੍ਰੀ ਜਪਜੀ ਸਾਹਿਬ ਤੇ ਪਾਠ ਕਰਨ ਤੋਂ ਬਾਅਦ ਹਰਸ਼ਨਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਪੁਲਿਸ ਵਲੋਂ ਕੀਤੇ ਗਏ ਉਪਰਾਲੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਸਵਾਗਤ ਕੀਤਾ ਤੇ ਉਸ ਸਮੇਂ ਇਹ ਮੰਗ ਵੀ ਕੀਤੀ ਕਿ ਹਰਸ਼ਨਦੀਪ ਸਿੰਘ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਮਾਪਿਆਂ ਨੂੰ ਇਨਸਾਫ਼ ਮਿਲ ਸਕੇ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਹਰ ਰੋਜ਼ ਪੰਜਾਬੀ ਨੌਜਵਾਨਾਂ ਉੱਤੇ ਹਮਲੇ ਨੂੰ ਗੰਭੀਰਤਾ ਨਾਲ ਲੈਣ, ਤਾਂ ਜੋ ਬੱਚੇ ਡਿਊਟੀ ਕਰਦੇ ਸਮੇਂ ਆਪਣੇ-ਆਪ ਸੁਰੱਖਿਅਤ ਰਹਿ ਸਕਣ ਤੇ ਸੁਰੱਖਿਆ ਕਰ ਰਹੇ ਬੱਚਿਆਂ ਨੂੰ ਸੇਫਟੀ ਲਈ ਕੋਈ ਠੋਸ ਕਦਮ ਚੱਕਣ।
Canada s Alberta Police Honored Harshandeep Singh With A Guard Of Honour