ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16.2 ਲੱਖ ਡਾਲਰ ਵਧ ਕੇ 481.08 ਅਰਬ ਡਾਲਰ ਹੋਇਆ
May 13, 2020

Punjab Speaks / Punjab
ਨਵੀਂ ਦਿੱਲੀ — ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 1 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ 16.22 ਲੱਖ ਡਾਲਰ ਵਧ ਕੇ 481.078 ਅਰਬ ਡਾਲਰ ਹੋ ਗਿਆ। ਇਸ ਵਾਧੇ ਦਾ ਕਾਰਨ ਵਿਦੇਸ਼ੀ ਮੁਦਰਾ ਦੀ ਜਾਇਦਾਦ ਵਿਚ ਵਾਧਾ ਹੈ। ਇੰਨਾ ਸੀ ਪਿਛਲੇ ਹਫਤੇ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 11.3 ਕਰੋੜ ਡਾਲਰ ਘਟ ਕੇ 479.455 ਅਰਬ ਡਾਲਰ ਰਹਿ ਗਿਆ ਸੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਖਤਮ ਹੋਏ ਹਫਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਬ ਡਾਲਰ ਵਧ ਕੇ 487.23 ਅਰਬ ਡਾਲਰ ਦੇ ਸਰਬੋਤਮ ਉੱਚ ਪੱਧਰ -ਤੇ ਪਹੁੰਚ ਗਿਆ ਸੀ।
2019-20 ਵਿਚ 62 ਅਰਬ ਡਾਲਰ ਵਧਿਆ ਸੀ ਵਿਦੇਸ਼ੀ ਮੁਦਰਾ ਭੰਡਾਰ
ਵਿੱਤੀ ਸਾਲ 2019 - 20 ਦੌਰਾਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ -ਚ ਲਗਭਗ 62 ਅਰਬ ਡਾਲਰ ਦਾ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਮਈ 2020 ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀ (ਜੋ ਕਿ ਵਿਦੇਸ਼ੀ ਮੁਦਰਾ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ) 1.752 ਅਰਬ ਡਾਲਰ ਦੇ ਵਾਧੇ ਨਾਲ 443.316 ਅਰਬ ਡਾਲਰ -ਤੇ ਪਹੁੰਚ ਗਈ। 62.3 ਕਰੋੜ ਡਾਲਰ ਘਟਿਆ ਸੋਨੇ ਦਾ ਰਿਜ਼ਰਵ ਭੰਡਾਰ ਸਮੀਖਿਆ ਅਧੀਨ ਹਫਤੇ ਦੌਰਾਨ ਸੋਨੇ ਦੇ ਭੰਡਾਰ 62.3 ਕਰੋੜ ਡਾਲਰ ਘੱਟ ਕੇ 32.277 ਅਰਬ ਡਾਲਰ ਰਹਿ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਭਾਰਤ ਦੇ ਵਿਸ਼ੇਸ਼ ਡਰਾਇੰਗ ਅਧਿਕਾਰ 50 ਲੱਖ ਡਾਲਰ ਵਧ ਕੇ 1.426 ਅਰਬ ਡਾਲਰ ਹੋ ਗਿਆ। ਆਈ.ਐਮ.ਐਫ. ਵਿਚ ਦੇਸ਼ ਦੀ ਰਿਜ਼ਰਵ ਸਥਿਤੀ ਵਿਚ ਵੀ 48.9 ਕਰੋੜ ਡਾਲਰ ਦੇ ਵਾਧੇ ਨਾਲ ਇਹ 4.059 ਅਰਬ ਡਾਲਰ ਤੱਕ ਪਹੁੰਚ ਗਈ ਹੈ।Lok Punjab News Views and Reviews
Recommended News

Trending
Punjab Speaks/Punjab
Just Now